ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ
ਗੁਰਦੁਆਰਾ ਰੋਗ ਨਿਵਾਰਨ ਸਾਹਿਬ ਦੇ ਬਾਨੀ ਸੰਤ ਬਾਬਾ ਅਮਰੀਕ ਸਿੰਘ ਜੀ ਦਾ ਜਨਮ ਪਿੰਡ ਸਾਦੀਹਰੀ ਜਿਲਾ ਸੰਗਰੂਰ ਵਿੱਚ ਜਿਮੀਂਦਾਰ ਪਰਿਵਾਰ ਵਿੱਚ ਹੋਇਆ ਆਮ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਅਤੇ ਜਵਾਨੀ ਵਿੱਚ ਪੈਰ ਧਰਦਿਆਂ ਫੌਜ ਵਿੱਚ ਭਰਤੀ ਹੋ ਗਏ 15 ਸਾਲ ਨੌਕਰੀ ਕਰਕੇ ਪੈਨਸ਼ਨ ਆ ਗਏ ਅਤੇ ਪੈਨਸ਼ਨ ਆਣ ਕੇ ਇਹਨਾਂ ਨੇ ਆਪਣਾ ਆੜਤ ਦਾ ਕਾਰੋਬਾਰ ਖੋਲ ਲਿਆ ਅਤੇ ਮਧੂਮੱਖੀਆਂ ਦਾ ਧੰਦਾ ਕਰਨ ਲੱਗੇ
ਪਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕੁਝ ਹੋਰ ਮਨਜ਼ੂਰ ਸੀ, ਇਹਨਾਂ ਨੂੰ ਪੈਰਾਲਾਈਜ (ਅਧਰੰਗ) ਦਾ ਅਟੈਕ ਆਇਆ ਅਤੇ ਸਰੀਰ ਦਾ ਇੱਕ ਪਾਸਾ ਕੰਮ ਕਰਨਾ ਬੰਦ ਹੋ ਗਿਆ 24 ਘੰਟੇ ਵਾਸਤੇ ਤਾਂ ਬੋਲਣਾ ਵੀ ਬੰਦ ਹੋ ਗਏ ਫਿਰ ਹੌਲੀ ਹੌਲੀ ਦਵਾਈਆਂ ਦੀ ਮਦਦ ਨਾਲ ਥੋੜਾ ਬਹੁਤਾ ਬੋਲਣਾ ਸ਼ੁਰੂ ਹੋ ਗਏ, ਫਿਰ ਕਿਸੇ ਗੁਰਮੁਖ ਪਿਆਰੇ ਨੇ ਇਹਨਾਂ ਨੂੰ ਗਾਈਡ ਕਰ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਨਾਮ ਜਪ ਕੇ ਵਾਹਿਗੁਰੂ ਦਾ ਮਿਲਾਪ ਕਰ ਸਕਦੇ ਹੋ। ਫਿਰ ਇਹਨਾਂ ਨੇ ਆਪ ਨਾਮ ਜਪਿਆ ਤੇ ਫਿਰ ਹੌਲੀ ਹੌਲੀ ਹੋਰਾਂ ਨੂੰ ਵੀ ਜਪਾਉਣਾ ਸ਼ੁਰੂ ਕਰ ਦਿੱਤਾ।
ਫਿਰ ਇਹਨਾਂ ਨੇ ਆਪ ਜਪੋ ਤੇ ਅਵਰਾ ਨਾਮ ਜਪਾਵੋ ਫੇਰ ਦੂਸਰਿਆਂ ਨੂੰ ਜਪਾਉਣ ਵਾਲਾ ਵੀ ਕਾਰਜ ਨਾਲ ਸ਼ੁਰੂ ਕਰ ਲਿਆ ਇਸੇ ਤਰਹਾਂ ਇਹਨਾਂ ਨੇ ਗਾਈਡ ਕਰਕੇ ਪਹਿਲਾਂ ਪੰਜ ਚਾਰ ਗੁਰਮੁਖਾਂ ਨੂੰ ਇਸ ਪਾਸੇ ਜੋੜਿਆ ਫਿਰ ਹੌਲੀ ਹੌਲੀ ਦਸ 20 ਫਿਰ 30 ਫਿਰ 50 ਜੀਵਾਂ ਨੂੰ ਜੋੜਦੇ ਗਏ ਫਿਰ ਟੈਲੀਗਰਾਮ ਐਪ ਤੇ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਗਰੁੱਪ ਬਣਾਇਆ ਜਿਸ ਦੇ ਵਿੱਚ ਹੌਲੀ ਹੌਲੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜ ਗਈਆਂ। ਫਿਰ ਜੁੜੀਆਂ ਹੋਈਆਂ ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕੋਈ ਅਜਿਹਾ ਅਸਥਾਨ ਤਿਆਰ ਕਰਵਾਓ ਜਿੱਥੇ ਬੈਠ ਕੇ ਸੰਗਤਾਂ ਨਾਮ ਜਪ ਸਕਣ ਅਤੇ ਸਿਮਰਨ ਅਭਿਆਸ ਦੀਆਂ ਕਲਾਸਾਂ ਲਾ ਸਕਣ, ਪਰ ਬਾਬਾ ਜੀ ਨੇ ਹਾਮੀ ਨਹੀਂ ਭਰੀ ਉਹਨਾਂ ਨੇ ਕਿਹਾ ਕਿ ਮੇਰਾ ਸਰੀਰ ਢਿੱਲਾ ਮੱਠਾ ਰਹਿੰਦਾ ਹੈ ਅਤੇ ਬੱਚੇ ਆਪਣੇ ਕਾਰੋਬਾਰ ਵਿੱਚ ਲੱਗੇ ਹੋਏ ਹਨ ਇੰਨੇ ਵੱਡੇ ਕਾਰਜ ਨੂੰ Man Power ਤੋਂ ਬਿਨਾਂ ਸੰਭਾਲਣੇ ਔਖੇ ਹਨ।
ਸੰਗਤਾਂ ਨੇ ਜਿਆਦਾ ਜੋਰ ਪਾਉਣ ਤੇ ਸੰਗਰੂਰ ਸ਼ਹਿਰ ਵਿੱਚ ਦੋ ਕੂ ਵਹੀ ਥਾਂ ਖਰੀਦਿਆ ਗਿਆ ਅਤੇ ਉਸ ਦੀ ਚਾਰ ਦੀਵਾਰੀ ਸ਼ੁਰੂ ਕਰਵਾ ਦਿੱਤੀ, ਫਿਰ ਸੰਗਤਾਂ ਦੀ ਗਿਣਤੀ ਅਤੇ ਉਤਸ਼ਾਹ ਦੇਖ ਕੇ ਮਹਿਸੂਸ ਕੀਤਾ ਕਿ ਇੰਨੇ ਘੱਟ ਥਾਂ ਵਿੱਚ ਸੰਗਤਾਂ ਬੈਠ ਨਹੀਂ ਸਕੇਗੀ, ਫਿਰ ਥਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਅਤੇ ਪਿੰਡ ਲਖਮੀਰ ਵਾਲਾ ਵਿਖੇ ਮਾਤਾ ਗੁਜਰੀ ਪਬਲਿਕ ਸਕੂਲ ਜੋ ਕਿ ਸਾਲ ਕੋ ਪਹਿਲਾਂ ਬੰਦ ਹੋਇਆ ਸੀ, ਉਸ ਦਾ ਸੌਦਾ ਕਰਕੇ ਖਰੀਦ ਲਿਆ ਗਿਆ ਤਿੰਨ ਮਹੀਨੇ ਦੇ ਵਿੱਚ ਵਿੱਚ ਇਸ ਦਾ ਰੂਪ ਬਦਲੀ ਕਰਕੇ ਸਕੂਲ ਤੋਂ ਗੁਰਦੁਆਰਾ ਸਾਹਿਬ ਵਿੱਚ ਬਦਲੀ ਕਰ ਦਿੱਤਾ ਗਿਆ।
31 ਅਕਤੂਬਰ 2024 ਨੂੰ ਇਥੇ ਨਿਸ਼ਾਨ ਸਾਹਿਬ ਚੜਾ ਦਿੱਤਾ ਗਿਆ ਅਤੇ ਇਸ ਨੂੰ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਦਾ ਨਾਮ ਦਿੱਤਾ ਗਿਆ ਕਿਉਂਕਿ ਸਰੀਰਕ ਰੋਗਾਂ ਦਾ ਇਲਾਜ ਕਰਨ ਵਾਸਤੇ ਥਾਂ ਥਾਂ ਤੇ ਹਸਪਤਾਲ ਅਤੇ ਡਾਕਟਰ ਹਨ ਪਰ ਮਨ ਦੇ ਰੋਗਾਂ ਨੂੰ ਠੀਕ ਕਰਨ ਵਾਸਤੇ ਕਿਤੇ ਵੀ ਕੋਈ ਕੇਂਦਰ ਨਹੀਂ ਹੈ ਇਸ ਲਈ ਇਹ ਅਸਥਾਨ ਮਨ ਦੇ ਰੋਗਾਂ ਦਾ ਇਲਾਜ ਕਰਨ ਵਾਲਾ ਆਪਣੀ ਕਿਸਮ ਦਾ ਪਹਿਲਾ ਕੇਂਦਰ ਬਣਿਆ ਹੈ ਇਸ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਰੱਖਿਆ ਗਿਆ